ਜਾਣੋ ਕਿ ਕਿਵੇਂ ਆਮ ਲੋਕ ਯਾਤਰਾਵਾਂ ਦੀ ਯੋਜਨਾ ਬਣਾਉਣ ਅਤੇ ਦੁਨੀਆ ਦੀ ਖੋਜ ਕਰਨ ਲਈ ChatGPT ਦੀ ਵਰਤੋਂ ਕਰ ਰਹੇ ਹਨ।
[ਰੀਅਲ-ਟਾਈਮ ਵੀਡੀਓ ਦੇ ਨਾਲ ਆਵਾਜ਼ ਦੀ ਵਰਤੋਂ ਕਰਦੇ ਹੋਏ] ਅਸੀਂ ਰੋਮ ਵਿੱਚ ਕੋਲੋਸੀਅਮ ਵਿੱਚ ਹਾਂ। ਇਸ ਵਿੱਚ ਉਹ ਜ਼ਮੀਨਦੋਜ਼ ਚੀਜ਼ ਕਿਉਂ ਬਣੀ ਹੋਈ ਹੈ?
ਮੈਨੂੰ ਇਸ ਮੇਨੂ ਵਿੱਚੋਂ ਕੀ ਆਰਡਰ ਕਰਨਾ ਚਾਹੀਦਾ ਹੈ? ਮੈਂ ਚਿੱਲੀ ਵਿੱਚ ਹਾਂ, ਮੈਂ ਸ਼ਾਕਾਹਾਰੀ ਹਾਂ, ਅਤੇ ਕੁਝ ਨਵਾਂ ਅਜ਼ਮਾਉਣਾ ਚਾਹੁੰਦਾ ਹਾਂ।
ਮੈਂ ਅਲਹਾਂਬਰਾ ਲਈ ਟਿਕਟਾਂ ਬੁੱਕ ਕਰ ਰਿਹਾ/ਰਹੀ ਹਾਂ। ਕੀ ਇਹ ਇੱਕ ਭਰੋਸੇਮੰਦ ਸਾਈਟ ਹੈ?
ਮੈਂ ਆਪਣੇ ਪੰਜ ਮੈਂਬਰਾਂ ਦੇ ਪਰਿਵਾਰ ਨਾਲ ਲੂਈਸਟਾਊਨ, ਇਲੀਨੋਇਸ ਤੋਂ ਸੈਨ ਫਰਾਂਸਿਸਕੋ ਤੱਕ ਪਲੇਅ-ਆਫ ਮੈਚ ਦੇਖਣ ਲਈ 2-ਹਫ਼ਤਿਆਂ ਦੀ ਸੜਕ ਯਾਤਰਾ 'ਤੇ ਜਾ ਰਿਹਾ/ਰਹੀ ਹਾਂ। ਮੈਂ ਚੇਨਾਂ ਜਾਂ ਫਰੈਂਚਾਈਜ਼ੀ ਦੀ ਬਜਾਏ ਉੱਚ-ਦਰਜਾ ਪ੍ਰਾਪਤ ਸਥਾਨਕ ਖਾਣ-ਪੀਣ ਵਾਲੀਆਂ ਥਾਵਾਂ 'ਤੇ ਰੁਕਣਾ ਅਤੇ ਚੋਟੀ ਦੇ ਹੋਟਲਾਂ ਵਿੱਚ ਰਹਿਣਾ ਚਾਹਾਂਗਾ/ਚਾਹਾਂਗੀ। ਇਸ ਤੋਂ ਇਲਾਵਾ, ਅਸੀਂ ਰਸਤੇ ਵਿੱਚ ਇਤਿਹਾਸਕ ਸਥਾਨਾਂ ਅਤੇ ਰਾਸ਼ਟਰੀ ਪਾਰਕਾਂ ਵਿੱਚ ਜਾਣਾ ਚਾਹੁੰਦੇ ਹਾਂ। ਕਿਰਪਾ ਕਰਕੇ ਇਸਨੂੰ ਟੇਬਲ ਫਾਰਮੈਟ ਵਿੱਚ ਤਿਆਰ ਕਰੋ।
ਮੈਂ ਆਪਣੇ ਤਿੰਨ ਕਰੀਬੀ ਦੋਸਤਾਂ ਨਾਲ ਅਮਰੀਕਾ ਤੋਂ ਬਾਹਰ ਕਿਸੇ ਸਥਾਨ ਦੀ ਯਾਤਰਾ ਦੀ ਯੋਜਨਾ ਬਣਾਉਣਾ ਚਾਹੁੰਦਾ/ਚਾਹੁੰਦੀ ਹਾਂ। ਸਾਨੂੰ ਬਾਹਰ ਘੁੰਮਣਾ ਪਸੰਦ ਹੈ, ਅਸੀਂ ਠੰਢ ਦੀ ਬਜਾਏ ਗਰਮ ਮੌਸਮ ਨੂੰ ਤਰਜੀਹ ਦਿੰਦੇ ਹਾਂ, ਸਾਨੂੰ ਪਾਣੀ ਦੇ ਨੇੜੇ ਰਹਿਣਾ ਅਤੇ ਹਾਈਕਿੰਗ ਕਰਨਾ ਪਸੰਦ ਹੈ, ਅਸੀਂ ਸ਼ਾਨਦਾਰ ਭੋਜਨ ਅਤੇ ਸੱਭਿਆਚਾਰ ਦਾ ਆਨੰਦ ਲੈਂਦੇ ਹਾਂ, ਅਤੇ ਸਾਨੂੰ ਖੇਡਾਂ ਖੇਡਣਾ ਅਤੇ ਦੇਖਣਾ ਪਸੰਦ ਹੈ। ਮੈਨੂੰ 3 ਵੱਖ-ਵੱਖ ਸਥਾਨਾਂ ਦੇ ਸੁਝਾਅ ਦਿਓ ਅਤੇ ਹਰੇਕ ਸਥਾਨ ਲਈ ਯਾਤਰਾ ਦੀ ਯੋਜਨਾ ਬਣਾਓ। ਉੱਥੋਂ ਦੇ ਹੋਟਲਾਂ, ਕਰਨ ਯੋਗ ਗਤੀਵਿਧੀਆਂ ਅਤੇ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਦਿਓ ਜੋ ਉੱਥੇ ਜਾ ਕੇ ਕਰਨਾ ਬਹੁਤ ਜ਼ਰੂਰੀ ਹੈ।
ਇਹ ਮੇਰੀ NYC ਯਾਤਰਾ ਲਈ ਕੁਝ ਵਿਚਾਰ ਹਨ। ਮੈਂ ਐਤਵਾਰ ਦੁਪਹਿਰ ਤੋਂ ਬੁੱਧਵਾਰ ਸ਼ਾਮ 4 ਵਜੇ ਤੱਕ ਉੱਥੇ ਹੋਵਾਂਗਾ। ਕੀ ਤੁਸੀਂ ਮੇਰੀ ਯਾਤਰਾ-ਯੋਜਨਾ ਬਣਾਉਣ ਵਿੱਚ ਮਦਦ ਕਰ ਸਕਦੇ ਹੋ?
ਮੈਂ ਕੋਰੀਅਨ ਵਿੱਚ ਟੋਫੂ ਸੂਪ ਮੰਗਵਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਕੀ ਤੁਸੀਂ ਇਸਦਾ ਅਨੁਵਾਦ ਕਰ ਸਕਦੇ ਹੋ ਅਤੇ ਉਚਾਰਨ ਦੀ ਵਿਆਖਿਆ ਕਰ ਸਕਦੇ ਹੋ? ਜੇ ਮੈਨੂੰ ਫਾਲੋ-ਅੱਪ ਸਵਾਲ ਪੁੱਛੇ ਜਾਣ, ਤਾਂ ਮੈਨੂੰ ਹੋਰ ਮਦਦਗਾਰ ਵਾਕ ਦਿਓ।
ਬਾਰਸਿਲੋਨਾ ਤੋਂ ਮਾਲਾਗਾ 5 ਲੋਕਾਂ ਲਈ ਜਾਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? ਅਸੀਂ ਬਾਰਸਿਲੋਨਾ ਨੂੰ ਥੋੜ੍ਹਾ ਜਿਹਾ ਦੇਖਣਾ ਚਾਹੁੰਦੇ ਹਾਂ, ਪਰ ਸਾਡੇ ਕੋਲ ਕੁੱਲ ਇੱਕ ਹਫ਼ਤਾ ਹੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾਤਰ ਸਮਾਂ ਮਾਲਾਗਾ ਵਿੱਚ ਬਿਤਾਈਏ।
ਮੈਨੂੰ ਨਵਾਂ ਵੀਜ਼ਾ ਲੈਣ ਲਈ ਸ਼ਿਕਾਗੋ ਵਿੱਚ ਇਤਾਲਵੀ ਕੌਂਸਲੇਟ ਨੂੰ ਆਪਣਾ ਪਾਸਪੋਰਟ ਭੇਜਣ ਦੀ ਲੋੜ ਹੈ, ਪਰ ਮੇਰੀ 11 ਦਸੰਬਰ ਦੀ ਤਨਜ਼ਾਨੀਆ ਦੀ ਯਾਤਰਾ ਬੁੱਕ ਹੋ ਚੁੱਕੀ ਹੈ। ਇੱਕ ਅਮਰੀਕੀ ਯਾਤਰਾ, ਵੀਜ਼ਾ ਅਤੇ ਦਸਤਾਵੇਜ਼ ਮਾਹਰ ਵਜੋਂ ਕੰਮ ਕਰਦੇ ਹੋਏ, ਇੱਕ ਮੁਕੰਮਲ ਅਤੇ ਪੜਾਅਵਾਰ ਯੋਜਨਾ ਤਿਆਰ ਕਰੋ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੈਂ ਲਗਭਗ 6 ਹਫ਼ਤਿਆਂ ਵਿੱਚ ਯਾਤਰਾ ਕਰ ਸਕਾਂਗਾ/ਸਕਾਂਗੀ। ਅੱਜ 28 ਅਕਤੂਬਰ ਹੈ।
ਮੇਰੇ ਕੋਲ ਮੌਂਟੀਵੀਡੀਓ ਵਿੱਚ ਸਿਰਫ਼ ਸੀਮਤ ਸਮਾਂ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ? ਮੈਂ ਬੁਏਨਸ ਆਇਰਸ ਤੋਂ ਉੱਥੇ ਇੱਕ ਦਿਨ ਦੀ ਯਾਤਰਾ ਲਈ ਜਾ ਰਿਹਾ ਹਾਂ। ਮੈਂ 10:00 ਵਜੇ ਫੈਰੀ ਤੋਂ ਉਤਰਾਗਾਂ ਹਾਂ ਅਤੇ ਮੇਰੀ ਫੈਰੀ ਦਾ ਵਾਪਸੀ ਸਮਾਂ 19:20 ਵਜੇ ਦਾ ਹੈ।
ਸਥਾਨਾਂ ਦੀ ਇਸ ਸੂਚੀ ਦੇ ਸੰਦਰਭ ਵਿੱਚ ਅੱਜ ਲਈ ਨਿਊ ਓਰਲੀਨਜ਼ ਦੀ ਇੱਕ ਯਾਤਰਾ ਯੋਜਨਾ ਦਿਓ। ਇਹ ਅਜਿਹਾ ਰਸਤਾ ਹੋਣਾ ਚਾਹੀਦਾ ਹੈ ਜਿਸ 'ਤੇ ਇੱਕ ਥਾਂ ਤੋਂ ਦੂਜੀ ਥਾਂ ਪੈਦਲ ਜਾਣਾ ਆਸਾਨ ਹੋਵੇ।
25 ਮਾਰਚ ਤੋਂ 3 ਮਈ ਦੇ ਵਿਚਕਾਰ ਜਾਣ ਅਤੇ ਵਾਪਸੀ ਦੀਆਂ ਸਭ ਤੋਂ ਸਸਤੀਆਂ ਤਾਰੀਖਾਂ ਲੱਭੋ। 2–3 ਸਭ ਤੋਂ ਵਧੀਆ ਵਿਕਲਪਾਂ ਨੂੰ ਹਾਈਲਾਈਟ ਕਰੋ। ਉਡਾਣ ਮੈਲਬੌਰਨ, ਆਸਟ੍ਰੇਲੀਆ ਤੋਂ ਸੈਨ ਫਰਾਂਸਿਸਕੋ ਤੱਕ ਸਿੱਧੀ ਹੋਣੀ ਚਾਹੀਦੀ ਹੈ।
ਮੈਨੂੰ ਸਪਰਿੰਗ ਬ੍ਰੇਕ ਲਈ ਸੈਨ ਜੁਆਨ ਬਨਾਮ ਕਾਰਟਾਗੇਨਾ ਜਾਣ ਦੇ ਫਾਇਦੇ ਅਤੇ ਨੁਕਸਾਨ ਦੱਸੋ।
ਇਹਨਾਂ ਵਿੱਚੋਂ ਕਿਹੜਾ ਹੋਟਲ ਰਿਮੋਟ ਕੰਮ ਕਰਨ ਲਈ ਬਿਹਤਰ ਹੈ ਅਤੇ ਕਿੱਥੇ ਵਧੀਆ ਭੋਜਨ ਮਿਲਦਾ ਹੈ?
ਮੈਨੂੰ 2 ਇਲਾਕਿਆਂ ਦੇ ਵਿਚਕਾਰ ਇੱਕ ਅੱਧ ਵਿਚਕਾਰ ਵਾਲਾ ਸਥਾਨ ਲੱਭਣ ਦੀ ਲੋੜ ਹੈ। ਬਾਕਸ ਹਿੱਲ ਅਤੇ ਸੈਂਡਰਿੰਘਮ ਦੇ ਵਿਚਕਾਰ ਰਾਤ ਦੇ ਖਾਣੇ ਲਈ ਮਿਲਣ ਲਈ ਕਿਹੜੀ ਜਗ੍ਹਾ ਚੰਗੀ ਹੈ?
ਕੀ ਇਸ ਸਮੱਗਰੀ ਸੂਚੀ ਵਿੱਚੋਂ ਇਨ੍ਹਾਂ ਵਿੱਚੋਂ ਕੋਈ ਐਲਰਜੀ ਕਰਨ ਵਾਲੀ ਹੈ? ਮੇਰਾ ਦੋਸਤ ਮੂੰਗਫਲੀ, ਟ੍ਰੀ ਨਟਸ ਅਤੇ ਅੰਡਿਆਂ ਤੋਂ ਐਲਰਜਿਕ ਹੈ।*
*ChatGPT ਦੀ ਸਲਾਹ ਕਿਸੇ ਮਾਹਿਰ ਵੱਲੋਂ ਦਿੱਤੀ ਮੈਡੀਕਲ ਜਾਂ ਕਾਨੂੰਨੀ ਸਲਾਹ ਦਾ ਬਦਲ ਨਹੀਂ ਹੋ ਸਕਦੀ। ਹਮੇਸ਼ਾ ਮਹੱਤਵਪੂਰਨ ਜਾਣਕਾਰੀ ਦੀ ਜਾਂਚ ਕਰੋ।
ਕੀ ਤੁਸੀਂ ਸੱਤ ਲੋਕਾਂ ਦੇ ਸਮੂਹ ਲਈ ਹਿਊਸਟਨ ਦੀ ਮੇਰੀ ਯਾਤਰਾ ਦਾ ਬਜਟ ਬਣਾ ਸਕਦੇ ਹੋ ਅਤੇ ਸਾਨੂੰ ਦੱਸ ਸਕਦੇ ਹੋ ਕਿ ਹਰ ਵਿਅਕਤੀ ਨੂੰ ਕਿੰਨਾ ਪੈਸਾ ਲਿਆਉਣਾ ਪਵੇਗਾ?
ਮੈਂ ਆਪਣੇ 8 ਮਹੀਨਿਆਂ ਦੇ ਬੱਚੇ ਨਾਲ ਮੈਕਸੀਕੋ ਸਿਟੀ ਦੀ ਯਾਤਰਾ ਕਰ ਰਿਹਾ/ਰਹੀ ਹਾਂ। ਕੀ ਤੁਸੀਂ ਮੈਨੂੰ ਉੱਥੇ ਕਿਸੇ ਚੰਗੀ 'ਬੇਬੀ ਇਕੁਇਪਮੈਂਟ ਰੈਂਟਲ ਸਰਵਿਸ' (ਬੱਚਿਆਂ ਦੇ ਸਮਾਨ ਕਿਰਾਏ 'ਤੇ ਦੇਣ ਵਾਲੀ ਸੇਵਾ) ਦਾ ਨਾਮ ਦੱਸ ਸਕਦੇ ਹੋ?
ਮੈਨੂੰ ਕ੍ਰੀਟ ਦੀ ਯਾਤਰਾ ਲਈ ਤਿਆਰ ਕਰੋ, ਜਿਸ ਵਿੱਚ ਉੱਥੋਂ ਦੇ ਜ਼ਰੂਰੀ ਸਥਾਨਕ ਰੀਤੀ-ਰਿਵਾਜ, ਅਜੀਬ ਸਥਿਤੀਆਂ ਤੋਂ ਬਚਣ ਲਈ ਪਰਹੇਜ਼ ਕਰਨ ਯੋਗ ਗੱਲਾਂ, ਅਤੇ ਕੁਝ ਅਜਿਹੇ ਮੁੱਖ ਵਾਕਾਂਸ਼ ਦੱਸੋ ਜੋ ਮੈਨੂੰ ਉੱਥੋਂ ਦੇ ਲੋਕਾਂ ਨਾਲ ਜੁੜਨ ਅਤੇ ਸਨਮਾਨ ਦਿਖਾਉਣ ਵਿੱਚ ਮਦਦ ਕਰਨ।
ਕਿਰਪਾ ਕਰਕੇ ਮੇਰੇ ਲਈ ਔਸਟਿਨ ਵਿੱਚ ਸਭ ਤੋਂ ਵਧੀਆ BBQ ਸਥਾਨ ਲੱਭੋ! ਫੋਰਮਾਂ ਸਮੇਤ ਕਈ ਵੱਖ-ਵੱਖ ਸਰੋਤਾਂ ਦੀ ਜਾਂਚ ਕਰੋ।
22-24 ਮਈ ਦੇ ਵੀਕਐਂਡ ਦੌਰਾਨ ਨੈਸ਼ਵਿਲ ਵਿੱਚ ਕਿਹੜੇ ਸੰਗੀਤ ਸਮਾਰੋਹ ਹੋ ਰਹੇ ਹਨ?
ਮੈਂ ਕੱਲ੍ਹ LGA ਦੇ ਟਰਮੀਨਲ A ਤੋਂ LAX ਦੀ ਯਾਤਰਾ ਕਰ ਰਿਹਾ/ਰਹੀ ਹਾਂ। ਕਿਰਪਾ ਕਰਕੇ ਮੈਨੂੰ ਯਾਤਰਾ ਦੀ ਤਿਆਰੀ ਸੰਬਧੀ ਇੱਕ ਰੀਅਲ-ਟਾਈਮ ਰਿਪੋਰਟ ਦਿਓ, ਜਿਸ ਵਿੱਚ ਸ਼ਾਮਲ ਹੋਵੇ: • ਮੇਰੇ ਰਵਾਨਗੀ ਵਾਲੇ ਟਰਮੀਨਲ 'ਤੇ ਮੌਜੂਦਾ TSA/ਸੁਰੱਖਿਆ ਉਡੀਕ ਸਮਾਂ • ਸੁਰੱਖਿਆ ਜਾਂਚ ਤੋਂ ਬਾਅਦ ਟਰਮੀਨਲ ਦੇ ਅੰਦਰ ਉਪਲਬਧ ਵਧੀਆ ਭੋਜਨ/ਖਾਣ-ਪੀਣ ਦੇ ਵਿਕਲਪ • ਉਡਾਣ ਭਰਨ ਅਤੇ ਉਤਰਨ ਵੇਲੇ ਮੌਸਮ ਦੀ ਮੌਜੂਦਾ ਸਥਿਤੀ • ਕਿਸੇ ਵੀ ਹਵਾਈ ਅੱਡੇ 'ਤੇ ਕਿਸੇ ਵੀ ਜਾਣੀ-ਪਛਾਣੀ ਦੇਰੀ, ਵਿਘਨ ਜਾਂ ਸਮੱਸਿਆ ਦੀ ਜਾਣਕਾਰੀ
ਮੈਂ ਆਪਣੇ ਪਤੀ ਅਤੇ ਬੱਚੇ ਦੇ ਨਾਲ 3 ਹਫ਼ਤਿਆਂ ਲਈ ਯੂਰਪ ਦੀ ਯਾਤਰਾ ਕਰਨ ਜਾ ਰਹੀ ਹਾਂ। ਅਜਿਹੀਆਂ ਚੋਟੀ ਦੀਆਂ 5 ਜਗ੍ਹਾਵਾਂ ਦੀ ਸੂਚੀ ਦਿਓ ਜੋ ਬੱਚਿਆਂ ਦੇ ਅਨੁਕੂਲ ਹੋਣ। ਜਦੋਂ ਅਸੀਂ ਕਿਸੇ ਇੱਕ ਸਥਾਨ ਦੀ ਚੋਣ ਕਰ ਲਵਾਂਗੇ, ਫਿਰ ਅਸੀਂ ਉੱਥੋਂ ਦੇ ਵਧੀਆ ਹੋਟਲਾਂ ਬਾਰੇ ਜਾਣਕਾਰੀ ਲਵਾਂਗੇ।
ਬੈਲਵਿਊ/ਸੀਐਟਲ ਖੇਤਰ ਵਿੱਚ ਕੰਮ ਕਰਨ ਲਈ ਸਭ ਤੋਂ ਵਧੀਆ ਕੈਫੇ ਕਿਹੜੇ ਹਨ? ਮੇਰੀਆਂ ਤਰਜੀਹਾਂ ਦੇਰ ਰਾਤ ਤੱਕ ਖੁੱਲ੍ਹਣ ਦਾ ਸਮਾਂ, ਮੁਫ਼ਤ ਵਾਈ-ਫਾਈ, ਅਤੇ ਵਧੀਆ ਮਾਹੌਲ ਹਨ।
ਇਸ ਨਿਸ਼ਾਨ 'ਤੇ ਕੀ ਲਿਖਿਆ ਹੈ? ਕੀ ਇਸ ਮਸ਼ੀਨ ਨੂੰ ਡਿਟਰਜੈਂਟ ਦੀ ਲੋੜ ਹੈ?
ਮੈਂ 2 ਹਫ਼ਤਿਆਂ ਵਿੱਚ ਵਰਜੀਨੀਆ ਬੀਚ ਤੋਂ ਦੁਬਈ ਦੀ ਯਾਤਰਾ ਕਰ ਰਿਹਾ/ਰਹੀ ਹਾਂ। ਇਹ ਮੇਰੀਆਂ ਫਲਾਈਟਾਂ ਦਾ ਵੇਰਵਾ ਹੈ। ਮੇਰੇ ਲਈ ਝਪਕੀ ਲੈਣ ਦਾ ਸਹੀ ਸਮਾਂ ਕੀ ਹੈ, ਅਤੇ ਮੈਨੂੰ ਕਦੋਂ ਸੌਣਾ ਅਤੇ ਜਾਗਣਾ ਚਾਹੀਦਾ ਹੈ ਤਾਂ ਜੋ ਮੈਨੂੰ ਬਹੁਤ ਜ਼ਿਆਦਾ ਸੁਸਤੀ ਮਹਿਸੂਸ ਨਾ ਹੋਵੇ ਅਤੇ ਜੈੱਟ ਲੈਗ ਤੋਂ ਉਭਰਨ ਲਈ 3 ਹਫ਼ਤੇ ਨਾ ਲੱਗਣ?
ਕੀ ਪੈਰਿਸ ਜਾਣ ਲਈ ਸਤੰਬਰ ਦਾ ਮਹੀਨਾ ਚੰਗਾ ਹੈ? ਮੈਂ ਉਦੋਂ ਜਾਣਾ ਚਾਹੁੰਦਾ/ਚਾਹੁੰਦੀ ਹਾਂ ਜਦੋਂ ਬੱਚੇ ਵਾਪਸ ਸਕੂਲ ਚਲੇ ਜਾਂਦੇ ਹਨ ਤਾਂ ਜੋ ਸੈਲਾਨੀਆਂ ਦੀ ਭੀੜ ਘੱਟ ਹੋਵੇ। ਅਤੇ ਤੁਸੀਂ ਪੈਰਿਸ ਵਿੱਚ ਇੱਕ ਛੋਟੇ ਬੱਚੇ ਦੇ ਨਾਲ ਰਹਿਣ ਲਈ ਕਿਹੜੇ ਇਲਾਕੇ ਦੀ ਸਿਫਾਰਸ਼ ਕਰੋਗੇ? ਪਿਛਲੀ ਵਾਰ ਮੈਂ ਮਾਰਾਈਸ ਵਿੱਚ ਰਿਹਾ/ਰਹੀ ਸੀ ਅਤੇ ਮੈਨੂੰ ਉਹ ਪਸੰਦ ਆਇਆ ਸੀ, ਪਰ ਮੈਨੂੰ ਪੱਕਾ ਪਤਾ ਨਹੀਂ ਕਿ ਉਹ ਇਲਾਕਾ ਬੱਚੇ ਦੀ ਸਟ੍ਰੋਲਰ ਨਾਲ ਘੁੰਮਣ ਲਈ ਢੁਕਵਾਂ ਹੈ ਜਾਂ ਨਹੀਂ।
ਮੈਂ ਅਗਲੇ ਹਫ਼ਤੇ 1.5 ਮਹੀਨਿਆਂ ਲਈ ਹਾਂਗਕਾਂਗ ਜਾ ਰਿਹਾ/ਰਹੀ ਹਾਂ। ਮੇਰੇ ਲਈ ਇੱਕ ਪੈਕਿੰਗ ਸੂਚੀ ਤਿਆਰ ਕਰੋ, ਜਿਸ ਵਿੱਚ ਜ਼ਰੂਰੀ ਟਾਇਲਟਰੀਜ਼, ਇਲੈਕਟ੍ਰਾਨਿਕਸ, ਪਾਸਪੋਰਟ ਆਦਿ ਸ਼ਾਮਲ ਹੋਣ।
ਮੈਂ ਨਵੰਬਰ ਵਿੱਚ ਕੋਪਨਹੇਗਨ ਜਾ ਰਿਹਾ/ਰਹੀ ਹਾਂ। ਸਥਾਨਕ ਲੋਕਾਂ ਨੂੰ ਮਿਲਣ ਲਈ ਇੱਕ "ਗੱਲਬਾਤ ਸ਼ੁਰੂਆਤੀ ਗਾਈਡ" ਬਣਾਉਣ ਵਿੱਚ ਮੇਰੀ ਮਦਦ ਕਰੋ: ਅਜਿਹੇ ਆਮ ਸਵਾਲ ਜਾਂ ਗੱਲਬਾਤ ਦੇ ਵਿਸ਼ੇ ਜੋ ਆਮ ਸੈਲਾਨੀ ਸਵਾਲਾਂ ਦੀ ਬਜਾਏ ਡੈਨਿਸ਼ ਜੀਵਨ ਬਾਰੇ ਅਸਲ ਉਤਸੁਕਤਾ ਨੂੰ ਦਰਸਾਉਂਦੇ ਹੋਣ।